ਪੰਜਾਬੀ Archives - राष्ट्रीय शिक्षा : शिक्षा में समाज प्रबोधन rashtriyashiksha.com

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਅਤੇ ਪੰਜਾਬੀ
– ਦੇਸ਼ ਰਾਜ ਸ਼ਰਮਾ

ਭਾਸ਼ਾ ਮਨੁੱਖ ਜਾਤੀ ਦੀ ਇਕ ਵਿਲੱਖਣ ਪ੍ਰਾਪਤੀ ਹੈ। ਭਾਸ਼ਾ ਇਕ ਅਤਿਅੰਤ ਜਟਿਲ,ਮਹਤਵਪੂਰਨ ਅਤੇ ਚਿੰਨ੍ਹਾਤਮਕ ਮਾਨਵੀ ਵਰਤਾਰਾ ਹੈ,ਜਿਸ ਦੁਆਰਾ ਵਿਚਾਰਾਂ ਅਤੇ ਭਾਵਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਭਾਸ਼ਾ ਜੀਭ ਤੋਂ ਪੈਦਾ ਹੋਈਆਂ ਸਾਰਥਕ ਧੁਨੀਆਂ ਜਾਂ ਬੋਲਾਂ ਦੇ ਸਮੂਹ ਨੂੰ ਕਹਿ ਸਕਦੇ ਹਾਂ। ਭਾਸ਼ਾ ਮਨੁੱਖ ਦੇ ਸਮਾਜਕ ਅਤੇ ਸਭਿਆਚਾਰਕ ਜੀਵਨ ਦੀ ਪਹਿਰੇਦਾਰ ਹੁੰਦੀ ਹੈ। ਸਮਾਜਿਕ ਵਿਕਾਸ ਅਤੇ ਪਰਿਵਰਤਨ ਦੀ ਸੂਚਨਾ ਭਾਸ਼ਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਭਾਸ਼ਾ ਮਨੁੱਖ ਦੇ ਸੰਚਾਰ,ਪ੍ਰਸਾਰ ਅਤੇ ਵਿਕਾਸ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ। ਮਨੁੱਖੀ ਗਿਆਨ ਵਿਗਿਆਨ ਅਤੇ ਅਨੁਭਵ ਦੀ ਸੰਭਾਲ ਉਸ ਦਾ ਆਦਾਨ-ਪ੍ਰਦਾਨ ਭਾਸ਼ਾ ਰਾਹੀਂ ਹੀ ਸੰਭਵ ਹੁੰਦਾ ਹੈ। ਚਿੰਨਤ ,ਮਨਨ, ਸੋਚ ,ਵਿਚਾਰ ਭਾਸ਼ਾ ਦੇ ਮਾਧਿਅਮ ਰਾਹੀਂ ਹੁੰਦਾ ਹੈ ।ਭਾਸ਼ਾ ਮਨੁਖੀ ਚੇਤਨਾ ਦਾ ਮੂਰਤ ਰੂਪ ਹੈ ਜਿਸ ਦੇ ਕਰਕੇ ਉਸਦੀ ਸੰਸਕ੍ਰਿਤੀ ਦੀ ਆਤਮਾ ਭੌਤਿਕ ਸੰਸਾਰ ਵਿਚ ਪ੍ਰਗਟ ਹੁੰਦੀ ਹੈ ।

ਮਾਤ ਭਾਸ਼ਾ ਤੋਂ ਭਾਵ ਹੈ ਜਿਹੜੀ ਭਾਸ਼ਾ ਕੋਈ ਵੀ ਬੱਚਾ ਜਨਮ ਤੋ ਬਾਅਦ ਆਪਣੀ ਮਾਂ ਦੇ ਦੁੱਧ ਤੋਂ ਗ੍ਰਹਿਣ ਕਰਦਾ ਹੈ,ਅਤੇ ਹੌਲੀ-ਹੌਲੀ ਮਾਂ ਦੇ ਮੁੱਖ ਚੋਂ ਨਿਕਲੇ ਸ਼ਬਦਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ। ਮਾਤ ਭਾਸ਼ਾ ਨੂੰ ਇਕ ਬੱਚਾ ਆਪਣੀ ਮਾਂ,ਪਰਿਵਾਰ ਅਤੇ ਚੌਗਿਰਦੇ ਤੋਂ ਆਸਾਨੀ ਨਾਲ ਸਹਿਜੇ ਸਹਿਜੇ ਹੀ ਸਿਖਦਾ ਜਾਂਦਾ ਹੈ। ਇਹ ਇਕੋ ਇਕ ਅਜਿਹਾ ਮਾਧਿਅਮ ਹੈ ਜੋ ਮਨੁੱਖ ਵਿੱਚ ਮਨੁੱਖਤਾ ਲਿਆਉਂਦੀ ਹੈ। ਮਾਤ ਭਾਸ਼ਾ ਵਿੱਚ ਕੋਈ ਵੀ ਮਨੁੱਖ ਕੁਝ ਵੀ ਬਹੁਤ ਅਸਾਨੀ ਨਾਲ ਅਤੇ ਛੇਤੀ ਸਿੱਖ ਲੈਂਦਾ ਹੈ ਕਿਉਂਕਿ ਮਾਤ ਭਾਸ਼ਾ ਦਾ ਵਾਤਾਵਰਨ ਵਿਚ ਵਿਆਪਕ ਪਸਾਰਾ ਹੁੰਦਾ ਹੈ। ਇਸ ਕਥਨ ਨੂੰ ਭਾਸ਼ਾ ਦੇ ਬਹੁਤ ਸਾਰੇ ਬੁੱਧੀਜੀਵੀਆਂ,ਵਿਗਿਆਨੀਆਂ,ਮਾਹਿਰਾਂ ਨੇ ਮੰਨਿਆ ਹੈ ਅਤੇ ਇਸ ਨੂੰ ਮਨੁੱਖੀ ਸੱਭਿਆਚਾਰ ਵਿੱਚ ਸਿੱਧ ਵੀ ਕਰਕੇ ਦੱਸਿਆ ਹੈ। ਇੱਕ ਮਾਤ-ਭਾਸ਼ਾ ਹੀ ਮਨੁੱਖ ਵਿਚ ਅਜਿਹੇ ਗੁਣ ਪੈਦਾ ਕਰ ਸਕਦੀ ਹੈ ਜਿਸ ਨਾਲ ਉਹ ਸਮਾਜ ਵਿੱਚ ਸਤਿਕਾਰਿਆ ਜਾਂਦਾ ਹੈ। ਪ੍ਰੰਤੂ ਅੱਜ ਦੇ ਮੌਜੂਦਾ ਸਮੇਂ ਵਿੱਚ ਮਾਤ ਭਾਸ਼ਾ ਨੂੰ ਬਣਦਾ ਮਾਣ ਅਤੇ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ ਜੋ ਕਿ ਇੱਕ ‘ਕੌੜਾ ਸੱਚ’ਹੈ।

ਬਹੁਤ ਸਾਰੀਆਂ ਸਰਕਾਰਾਂ ਦੁਆਰਾ ਆਪਣੇ ਕਾਰਜਕਾਲ ਦੌਰਾਨ ਰਾਸ਼ਟਰੀ ਸਿੱਖਿਆ ਨੀਤੀਆਂ ਵਿਚ ਸਮੇਂ ਸਮੇਂ ਬਦਲਾਅ ਕੀਤੇ ਗਏ ਪਰ ਮਾਤ ਭਾਸ਼ਾ ਨੂੰ ਹਮੇਸ਼ਾ ਹੀ ਅੱਖੋਂ ਓਹਲੇ ਕਰ ਦਿੱਤਾ ਜਾਂਦਾ ਸੀ। ਰਾਸ਼ਟਰੀ ਸਿੱਖਿਆ ਨੀਤੀ 2020 ਦੀ ਸਭ ਤੋਂ ਵੱਡੀ ਖ਼ਾਸੀਅਤ ਹੀ ਇਸ ਗੱਲ ਵਿਚ ਲੁਕੀ ਹੋਈ ਹੈ ਕਿ ਬੱਚੇ ਨੂੰ ਮੁੱਢਲੀ ਸਿੱਖਿਆ ਉਸਦੀ ਮਾਤ-ਭਾਸ਼ਾ ਵਿੱਚ ਹੀ ਦਿੱਤੀ ਜਾਵੇ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮਹਾਨ ਵਿਚਾਰਕਾਂ,ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਨੇ ਮਾਤ ਭਾਸ਼ਾ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦਿਆਂ ਜਿੱਥੇ ਮਾਤ ਭਾਸ਼ਾ ਨੂੰ ਮਾਣ ਸਤਿਕਾਰ ਦਿੱਤਾ ਹੈ ਉਥੇ ਨਾਲ ਹੀ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਗਿਆ ਹੈ ਕਿ ਇਕ ਬੱਚਾ ਮਾਤ ਭਾਸ਼ਾ ਵਿੱਚ ਆਸਾਨੀ ਨਾਲ ਅਤੇ ਛੇਤੀ ਸਿਖਦਾ ਹੈ।

ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਵੀ ਭਾਰਤ ਵਿੱਚ ਰਚੇ ਗਏ ਵੇਦਾਂ ਨਾਲ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਦਾ ਨਿਕਾਸ ‘ਵੈਦਿਕ’ਭਾਸ਼ਾ ਵਿੱਚੋਂ ਹੋਇਆ। ਅਸੀਂ ਉਨ੍ਹਾਂ ਆਰੀਆਂ ਲੋਕਾਂ ਦੀ ਸੰਤਾਨ ਹਾਂ ਜਿਹਨਾਂ ਨੇ ਕਿਸੇ ਸਮੇਂ ਦਰਿਆਵਾਂ ਦੇ ਕੰਢੇ ਰਹਿੰਦੇ ਹੋਇਆਂ ਵੇਦਾਂ ਦੀ ਰਚਨਾ ਕੀਤੀ ਸੀ। ਇਸ ਲਈ ਅਸੀਂ ਵੈਦਿਕ ਭਾਸ਼ਾ ਨੂੰ ਪੰਜਾਬੀ ਭਾਸ਼ਾ ਦੀ “ਜਨਣੀ” ਕਹਿ ਸਕਦੇ ਹਾਂ। ਵੈਦਿਕ ਭਾਸ਼ਾ ਵਿਚੋਂ ਨਿਕਲੀਆਂ ਪ੍ਰਕਿਰਤ, ਅਭ੍ਰੰਸ਼, ਸੰਸਕ੍ਰਿਤ, ਮਗਧੀ, ਪਾਲੀ,ਸੌਰਸੈਨੀ,ਪਿਸਾਚੀ ਆਦਿ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਦਾ ਨਿਕਾਸ ਹੋਇਆ ਹੈ ।ਪੰਜਾਬੀ ਭਾਸ਼ਾ ਪ੍ਰਾਚੀਨ ਸਮੇਂ ਤੋਂ ਹੀ ਤੁਰੀ ਆ ਰਹੀ ਹੈ, ਕੇਵਲ ਇਸੇ ਨਾਮ ਹੀ ਬਦਲਦੇ ਰਹੇ ਹਨ। ਬਹੁਤੀ ਵਾਰ ਪੰਜਾਬੀ ਭਾਸ਼ਾ ਨੂੰ ਵੱਖ-ਵੱਖ ਪ੍ਰਦੇਸ਼ਾਂ ਵਿੱਚ ਵੱਖ ਵੱਖ ਨਾਮ ਦੇਣ ਦਾ ਯਤਨ ਕੀਤਾ ਗਿਆ ਹੈ। ਅੱਠਵੀਂ ਨੌਵੀਂ ਸਦੀ ਵਿੱਚ ਪੰਜਾਬੀ ਆਪਣਾ ਵਰਤਮਾਨ ਰੂਪ ਧਾਰਨ ਕਰ ਚੁੱਕੀ ਸੀ।

ਪੰਜਾਬੀ ਭਾਸ਼ਾ ਜਿਸਦਾ ਵਿਕਾਸ ਇੱਕ ਲੰਮੀ ਪ੍ਰਕਿਰਿਆ ਵਿਚੋਂ ਹੋਇਆ ਹੈ। ਨੌਵੀਂ-ਦਸਵੀਂ ਸਦੀ ਵਿੱਚ ਨਾਥ ਜੋਗੀਆਂ ਅਤੇ ਇਹਨਾਂ ਤੋਂ ਬਾਅਦ ਬਾਬਾ ਫ਼ਰੀਦ ਜੀ ਦੀਆਂ ਰਚਨਾਵਾਂ ਵਿੱਚ ਪੰਜਾਬੀ ਬੋਲੀ ਦਾ ਸਪੱਸ਼ਟ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਬਾਬਾ ਫ਼ਰੀਦ ਜੀ ਤੋਂ ਬਾਅਦ ਸੰਤ ਰਵਿਦਾਸ ਜੀ,ਸੰਤ ਕਬੀਰ ਜੀ ਅਤੇ ਹੋਰ ਸਮਕਾਲੀ ਸੰਤਾਂ ਦੀਆਂ ਰਚਨਾਵਾਂ ਉੱਪਰ ਵੀ ਪੰਜਾਬੀ ਭਾਸ਼ਾ ਦੀ ਛਾਪ ਦੇਖੀ ਜਾ ਸਕਦੀ ਹੈ। ਇਸ ਤੋਂ ਅੱਗੇ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ- ਸਾਹਿਬਾਨਾਂ ਨੇ ਵੀ ਸਾਰੀ ਗੁਰਬਾਣੀ ਨੂੰ ਇਸ ਭਾਸ਼ਾ ਵਿਚ ਰਚਿਆ। ਗੁਰੂ ਅਰਜਨ ਦੇਵ ਜੀ ਨੇ ਸਾਰੀ ਗੁਰਬਾਣੀ ਇਕੱਠੀ ਕਰਕੇ “ਆਦਿ ਗ੍ਰੰਥ” ਦੀ ਸੰਪਾਦਨਾ ਕੀਤੀ । ਸਾਰੀ ਗੁਰਬਾਣੀ ਨੂੰ ‘ਗੁਰਮੁਖੀ’ਵਿੱਚ ਲਿਖ ਕੇ ਪੰਜਾਬੀ ਭਾਸ਼ਾ ਨੂੰ ਅਮੀਰੀ ਪ੍ਰਦਾਨ ਕੀਤੀ। ਸਦੀਆਂ ਤੋਂ ਜੋ ਮਾਣ ਸਤਿਕਾਰ ਪੰਜਾਬੀ ਨੂੰ ਨਾ ਮਿਲ ਸਕਿਆ ਸੀ, ਉਸ ਨੂੰ ਅਮਲੀ ਜਾਮਾ ਗੁਰੂ ਸਾਹਿਬਾਨਾਂ ਨੇ ਪਹਿਨਾਇਆ ਸੀ।

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਦਾ ਖੇਤਰ ਬਹੁਤ ਵਿਸ਼ਾਲ ਹੈ। ਮੌਜੂਦਾ ਪੰਜਾਬ ਵਿਚ ਪੰਜਾਬੀ ਦੀਆਂ ਉਪਭਾਸ਼ਾਵਾਂ ਮਾਝੀ, ਦੁਆਬੀ, ਮਲਵਈ ਅਤੇ ਪੁਆਧੀ ਹਨ । ਮਾਝੀ ਭਾਸ਼ਾ ਨੂੰ ਸਾਹਿਤਕ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਹਿਮਾਚਲ ਪ੍ਰਦੇਸ਼,ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿਚ ਬੋਲੀ ਜਾਂਦੀਆਂ ਡੋਗਰੀ, ਪਹਾੜੀ ਆਦਿ ਪੰਜਾਬੀ ਦੀਆਂ ਹੀ ਉਪ ਭਾਸ਼ਾਵਾਂ ਹਨ । ਇਸ ਤੋਂ ਇਲਾਵਾ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਨੂੰ ਬੋਲਣ ਵਾਲੇ ਲੋਕ ਰਹਿੰਦੇ ਹਨ ਜਿਹਨਾਂ ਵਿਚੋਂ ਕੈਨੇਡਾ,ਅਮਰੀਕਾ ,ਆਸਟ੍ਰੇਲੀਆ, ਇਟਲੀ,ਇੰਗਲੈਂਡ ਆਦਿ ਦੇਸ਼ਾਂ ਦੇ ਨਾਮ ਵਰਨਣਯੋਗ ਹੈ ।

ਵਰਤਮਾਨ ਸਮੇਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਵਿਚ ਗਿਰਾਵਟ ਦੇਖਣ ਨੂੰ ਮਿਲਦੀ ਹੈ ਜਿਸ ਦੇ ਅਨੇਕਾਂ ਕਾਰਨ ਜ਼ਿੰਮੇਵਾਰ ਹਨ।ਅੱਜ ਦੇ ਸਮੇਂ ਵਿੱਚ ਹਰ ਮਨੁੱਖ ਵਿਦੇਸ਼ੀ ਭਾਸ਼ਾਵਾਂ ਵੱਲ ਖਿੱਚਆ ਜਾ ਰਿਹਾ ਹੈ । ਸਾਨੂੰ ਦੂਜੀਆਂ ਭਾਸ਼ਾਵਾਂ ਸਿਖਣੀਆਂ ਚਾਹੀਦੀਆਂ ਹਨ, ਪਰ ਆਪਣੀ ਮਾਤ ਭਾਸ਼ਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਜਿਹੜੇ ਲੋਕ ਆਪਣੀ ਮਾਤ-ਭਾਸ਼ਾ ਨੂੰ ਭੁੱਲ ਜਾਂਦੇ ਹਨ ਉਹ ਅਸਲ ਵਿਚ ਆਪਣੇ ਸਮਾਜ ਨੂੰ ਧੋਖਾ ਦੇ ਰਹੇ ਹਨ। ਅੱਜ ਸਾਡੇ ਪੰਜਾਬ ਵਿੱਚ ਵੀ ਇਹ ਸਥਿਤੀ ਘਰ ਕਰਦੀ ਜਾ ਰਹੀ ਹੈ। ਜੇਕਰ ਅਸੀਂ ਰਾਜ ਸਰਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਪੰਜਾਬੀ ਦੇ ਉਥਾਨ ਲਈ ਲੋੜ੍ਹੀਦੇ ਉਪਰਾਲੇ ਨਹੀਂ ਕੀਤੇ। ਸਿੱਖਿਆ ਦੇ ਖੇਤਰ ਵਿੱਚ ਵੀ ਮਾਤ ਭਾਸ਼ਾ ਨੂੰ ਕਾਫ਼ੀ ਢਾਹ ਵੱਜੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮੁਢਲੀ ਸਿਖਿਆ ਦਾ ਮਾਧਿਅਮ ਅੰਗਰੇਜ਼ੀ ਕਰਨਾ ਬੱਚੇ ਦੇ ਵਿਕਾਸ ਨੂੰ ਰੋਕਣਾ ਅਤੇ ਪੰਜਾਬੀ ਨਾਲ ਇਕ ਵਿਤਕਰਾ ਜਿਹਾ ਦਿਖਾਈ ਦਿੰਦਾ ਹੈ। ਵਿੱਦਿਅਕ ਅਦਾਰਿਆਂ ਵਿੱਚ ਵੀ ਉਚੇਰੀ ਸਿੱਖਿਆ ਅਤੇ ਦੇਣ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਸਮੇਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਾਨੂੰ ਸਾਰਿਆਂ ਖਾਸ ਕਰਕੇ ਸਿੱਖਿਆ ਖੇਤਰ ਨਾਲ ਸੰਬੰਧਿਤ ਭਾਸ਼ਾ ਦੇ ਅਧਿਆਪਕਾਂ,ਲੇਖਕਾਂ,ਪ੍ਰਚਾਰਕ,ਬੁਧੀਜੀਵੀਆਂ,ਮਾਹਿਰਾਂ ਦੁਆਰਾ ਮਾਤ ਭਾਸ਼ਾ ਦੇ ਉਥਾਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਪੂਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ ਜਿਸ ਵਿੱਚ ਸੰਸਾਰ ਦੀਆਂ ਮਾਤ ਭਾਸ਼ਾਵਾਂ ਤੇ ਚਰਚਾ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਮਾਤ ਭਾਸ਼ਾ ਦਾ ਗਿਆਰਵਾਂ ਸਥਾਨ ਆਉਂਦਾ ਹੈ ਕਿਉਂਕਿ ਦੇਸ਼- ਵਿਦੇਸ਼ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ ਤੇਰਾਂ ਕਰੋੜ ਹੈ। ਯੂਨੈਸਕੋ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ ਪਿਛਲੇ 50 ਸਾਲਾਂ ਤੋਂ ਲਗਭਗ 250 ਮਾਤ ਭਾਸ਼ਾਵਾਂ ਖਤਮ ਹੋਣ ਦੇ ਕਗਾਰ ਤੇ ਹਨ। ਮਾਤ ਭਾਸ਼ਾ ਦੇ ਚਿੰਤਕਾਂ ਨੇ ਇਸ ਪ੍ਰਤੀ ਚਿੰਤਾ ਜਤਾਈ ਹੈ ਕਿਉਂਕਿ ਇਸ ਵਿਚ ਪੰਜਾਬੀ ਭਾਸ਼ਾ ਦਾ ਵੀ ਜ਼ਿਕਰ ਆਉਂਦਾ ਹੈ। ਭਾਵੇਂ ਪੰਜਾਬ ਸੂਬਾ 1966 ਵਿੱਚ ਪੰਜਾਬੀ ਭਾਸ਼ਾ ਬੋਲਣ ਕਰਕੇ ਹੀ ਹੋਂਦ ਵਿੱਚ ਆਇਆ ਸੀ ਪਰ ਅਜਿਹਾ ਕਰਨਾ ਸਾਰਥਕ ਸਾਬਿਤ ਨਹੀਂ ਹੋਇਆ। ਭਾਸ਼ਾ ਜਿਹੜੀ ਕਿ ਦੂਸਰਿਆਂ ਨਾਲ ਪਿਆਰ, ਅਪਣੱਤ ਭਾਵ,ਮੇਲ ਜੋਲ ਨੂੰ ਵਧਾਉਂਦੀ ਹੈ,ਪਰ ਵੱਖਰਾ ਸੂਬਾ ਬਣਨ ਨਾਲ ਸਾਡੇ ਸਬੰਧ ਗੁਆਂਢੀ ਸੂਬਿਆਂ ਨਾਲ ਚੰਗੇ ਨਹੀਂ ਬਣ ਸਕੇ।ਇਸ ਨਾਲ ਰਾਸ਼ਟਰੀ ਏਕਤਾ ਵਿੱਚ ਵੀ ਸੇਂਧ ਲੱਗੀ ਹੈ। ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਸਮਾਜ ਅਤੇ ਸਰਕਾਰਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ । ਸਾਡਾ ਸਮਾਜ ਅਤੇ ਸਰਕਾਰ ਦੋਵੇਂ ਹੀ ਮਾਤ ਭਾਸ਼ਾ ਦੇ ਡਿਗ ਰਹੇ ਪੱਧਰ ਲਈ ਜ਼ਿੰਮੇਵਾਰ ਹਨ। ਸਾਡੇ ਸੂਬੇ ਪੰਜਾਬ ਅੰਦਰ ਬੱਚੇ ਨੂੰ ਸਿੱਖਿਆ ਪੰਜਾਬੀ, ਹਿੰਦੀ ਅਤੇ ਅੰਗਰੇਜੀ ਭਾਸ਼ਾਵਾਂ ਰਾਹੀਂ ਦਿੱਤੀ ਜਾਂਦੀ ਹੈ। ਪਰ ਬਦਲਦੀ ਸੋਚ ਨੇ ਪੰਜਾਬੀ ਨੂੰ ਪਿੱਛੇ ਹੀ ਛੱਡ ਦਿੱਤਾ ਹੈ। ਸੂਬੇ ਅੰਦਰ ਬਹੁਤ ਸਾਰੇ ਸਕੂਲ ਇਸ ਕਰਕੇ ਹੀ ਹੋਂਦ ਵਿਚ ਆਏ ਹਨ ਕਿ ਉਹ ਸਕੂਲ ਸਿੱਖਿਆ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਹੀ ਦਿੰਦੇ ਹਨ। ਸਾਡੀ ਸੋਚ ਤੇ ਵੀ ਇਹ ਚੀਜ਼ ਘਰ ਕਰ ਗਈ ਹੈ ਕਿ ਜੇਕਰ ਸਾਡੇ ਬੱਚੇ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਨਗੇ ਤਾਂ ਵਧੇਰੇ ਸਿੱਖਿਅਤ ਹੋਣਗੇ। ਭਾਸ਼ਾ ਵਿਗਿਆਨੀ ਇਸ ਨੂੰ ਇਕ ਬਹੁਤ ਵੱਡਾ ਭੁਲੇਖਾ ਮੰਨਦੇ ਹਨ।ਅਜਿਹੀ ਸੋਚ ਕਰਕੇ ਹੀ ਪੰਜਾਬੀ ਦੀ ਹਰਮਨ-ਪਿਆਰਤਾ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਮਨੁੱਖੀ ਕਾਰ-ਵਿਹਾਰ ਕਰਨ ਲਈ ਦੂਜੀਆਂ ਭਾਸ਼ਾਵਾਂ ਦਾ ਆਉਣਾ ਬਹੁਤ ਜ਼ਰੂਰੀ ਅਤੇ ਚੰਗੀ ਗੱਲ ਹੈ, ਪਰ ਮਾਤ-ਭਾਸ਼ਾ ਰਾਹੀਂ ਗਿਆਨ ਹਾਸਲ ਕਰਨਾ ਆਸਾਨ ਅਤੇ ਚੰਗਾ ਹੁੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਰੁਜ਼ਗਾਰ ਨੂੰ ਮੁੱਖ ਰੱਖਦੇ ਹੋਏ IELTS ਵਰਗੇ ਕੋਰਸ ਕਰਕੇ ਵਿਦੇਸਾਂ ਨੂੰ ਭੱਜੇ ਜਾ ਰਹੇ ਹਨ। ਜੇਕਰ ਅਜਿਹਾ ਹੀ ਆਉਣ ਵਾਲੇ ਕੁਝ ਸਾਲਾਂ ਤੱਕ ਰਿਹਾ ਤਾਂ ਪੰਜਾਬ ਨਿਸਚਿਤ ਹੀ ਇਕ ਦਿਨ ਖਾਲੀ ਹੋ ਜਾਵੇਗਾ। ਇਸ ਲਈ ਰਾਜ ਸਰਕਾਰ ਨੂੰ ਆਪਣੇ ਸੂਬੇ ਅੰਦਰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਅਸੀਂ ਵਿਦੇਸ਼ ਜਾਣ ਵਾਲਿਆਂ ਦੀ ਬਹੁ ਗਿਣਤੀ ਨੂੰ ਘੱਟ ਕਰ ਸਕਦੇ ਹਾਂ।

ਵਰਤਮਾਨ ਸਮੇਂ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਦੁਆਰਾ ਤਕਨੀਕੀ ਕੋਰਸਾਂ ਨੂੰ ਮਾਤ ਭਾਸ਼ਾ ਵਿੱਚ ਪੜਾਉਣ ਦੇ ਦਿਸ਼ਾ ਨਿਰਦੇਸ਼ ਦੇਣਾ ਇਕ ਚੰਗੀ ਗਲ ਹੈ ਕਿੰਤੂ ਇਸ ਦੇ ਨਾਲ ਹੀ ਸਰਕਾਰੀ ਅਤੇ ਗੈਰ- ਸਰਕਾਰੀ ਖੇਤਰਾਂ ਦੀਆਂ ਨਿਯੁਕਤੀਆਂ ਲਈ ਇਸ਼ਤਿਹਾਰ,ਪ੍ਰਸ਼ਨ -ਪੱਤਰ ,ਪ੍ਰਤਿਯੋਗੀ ਪ੍ਰੀਖਿਆਵਾਂ, ਇੰਟਰਵਿਊ ਆਦਿ ਲਈ ਵੀ ਮਾਤ ਭਾਸ਼ਾ ਨੂੰ ਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

(ਲੇਖਕ ਇਕ ਸਿੱਖਿਆ ਸ਼ਾਸਤਰੀ ਹੈ ਅਤੇ ਵਿਦਿਆ ਭਾਰਤੀ ਉੱਤਰੀ ਜ਼ੋਨ ਦੀ ਜਨਰਲ ਸਕੱਤਰ ਹੈ।)

और पढ़े  : अंतरराष्ट्रीय मातृभाषा दिवस

The post ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਅਤੇ ਪੰਜਾਬੀ appeared first on राष्ट्रीय शिक्षा : शिक्षा में समाज प्रबोधन.

ਗੁਰੂ ਮਾਨਿਓ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੂਰਬ ’ਤੇ ਵਿਸੇ਼ਸ਼)
– ਡਾ਼ ਸੁਰਿੰਦਰ ਕੁਮਾਰ ਦਵੇਸ਼ਵਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਵਿਰਸੇ ਦਾ ਅਜਿਹਾ ਸਰਬਸਾਂਝਾ, ਪ੍ਰਮਾਣਿਕ ਅਤੇ ਪਾਵਨ ਗ੍ਰੰਥ ਹੈ ਜਿਸ ਵਿਚ 36 ਮਹਾਪੁਰਖਾਂ ਦੀ ਬਾਣੀ ਦਰਜ ਹੈ। ਸਰਬਸਾਂਝਾ ਇਸ ਲਈ ਕਿਉਂਕਿ ਇਸ ਪਾਵਨ ਗ੍ਰੰਥ ਵਿਚ ਪਹਿਲੇ ਪੰਜ ਗੁਰੂਆਂ ਅਤੇ ਨੌਵੇ ਗੁਰੂ ਜੀ ਦੀ ਬਾਣੀ ਦੇ ਨਾਲ ਨਾਲ ਪੰਦਰਾਂ ਭਗਤਾਂ (ਕਬੀਰ ਜੀ, ਫਰੀਦ ਜੀ, ਨਾਮਦੇਵ ji, ਰਵਿਦਾਸ ਜੀ, ਤ੍ਰਿਲੋਚਨ ji, ਬੈਣੀ ji, ਭੀਖਣ ji, ਸੂਰਦਾਸ ji, ਪਰਮਾਨੰਦ ਜੀ, ਸੈਣ ji, ਪੀਪਾ ਜੀ, ਸਧਨਾ ji, ਧੰਨਾ ji, ਰਾਮਾਨੰਦ ji, ਜੈਦੇਵ ji), ਗਿਆਰਾਂ ਭੱਟਾਂ (ਕੱਲਸਹਾਰ, ਜਾਲਪ, ਕੀਰਤ, ਭਿੱਖਾ, ਸਲ੍ਹ, ਭਲ੍ਹ, ਨਲ੍ਹ, ਬਲ੍ਹ, ਗਯੰਦ, ਮਥੁਰਾ, ਹਰਿਬੰਸ) ਅਤੇ ਗੁਰੂ ਘਰ ਦੇ ਸੰਬੰਧੀ ਬਾਬਾ ਸੁੰਦਰ ਜੀ, ਗੁਰੂ ਘਰ ਦੇ ਰਾਗੀਆਂ/ਰਬਾਬੀਆਂ (ਮਰਦਾਨਾ, ਸੱਤਾ, ਬਲਵੰਡ) ਦੀ ਬਾਣੀ ਸ਼ਾਮਲ ਹੈ।ਪ੍ਰਮਾਣਿਕ ਇਸ ਲਈ ਕਿ ਦੁਨੀਆਂ ਦੇ ਸਮੁੱਚੇ ਧਰਮਾਂ ਵਿਚ ਜੋ ਜੋ ਪਵਿਤਰ ਗ੍ਰੰਥ ਉਨ੍ਹਾਂ ਵੱਲੋਂ ਸਵੀਕਾਰੇ ਗਏ ਹਨ, ਉਹ ਸਭ ਉਨ੍ਹਾਂ ਧਰਮਾਂ ਦੇ ਸੰਸਥਾਪਕਾਂ ਦੇ ਮਰਨੋ ਉਪਰੰਤ ਰਚੇ ਗਏ ਹਨ ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਸੰਗ੍ਰਹਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭ ਹੋ ਗਿਆ ਸੀ।ਉਨ੍ਹਾਂ ਦੁਆਰਾ ਜੋ ਪੋਥੀ ਭਾਈ ਲਹਿਣਾ ਜੀ ਭਾਵ ਦੂਜੇ ਗੁਰੂ ਅੰਗਦ ਦੇਵ ਜੀ ਨੂੰ ਸਪੁਰਦ ਕੀਤੀ ਗਈ, ਉਸ ਵਿਚ 974 ਸ਼ਬਦ ਸ਼ਾਮਲ ਸਨ।ਗੁਰੂ ਅੰਗਦ ਦੇਵ ਜੀ ਨੇ ਇਸ ਵਿਚ ਆਪਣੇ 63 ਸ਼ਬਦ ਜੋੜਕੇ ਗਿਆਨ ਦੀ ਇਸ ਪੋਥੀ ਨੂੰ ਗੁਰੂ ਅਮਰਦਾਸ ਦੇ ਸਪੁਰਦ ਕੀਤਾ।ਗੁਰੂ ਅਰਜਨ ਦੇਵ ਜੀ ਨੇ ਆਪਣੀ ਅਤੇ ਦੂਜੇ ਭਗਤਾਂ, ਭੱਟਾਂ ਅਤੇ ਗੁਰੂ ਘਰ ਨਾਲ ਜੁੜੇ ਮਹਾਪੁਰਖਾਂ ਦੀ ਬਾਣੀ ਨੂੰ ਇੱਕਤਰ ਕੀਤਾ।ਬਾਣੀ ਦੀ ਚੋਣ ਲਈ ਗੁਰੂ ਅਰਜਨ ਦੇਵ ਜੀ ਨੇ ਸਿੱਖ ਸਿਧਾਂਤ ਦੀ ਉਸ ਬੁਨਿਆਦੀ ਕਸੌਟੀ ਨੂੰ ਆਧਾਰ ਬਣਾਇਆ ਜੋ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਾਰਕ, ਕਾਵਿਕ ਅਤੇ ਸੰਗੀਤਾਤਮਕ ਆਸਿ਼ਆਂ ਦੇ ਅਨੁਕੂਲ ਸੀ।ਸਮੁੱਚੀ ਬਾਣੀ ਦੇ ਇੱਕਤ੍ਰੀਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਇਸ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਆਰੰਭਿਆ।ਖਿੰਡੀ-ਪੁੰਡੀ ਗੁਰਬਾਣੀ ਤੇ ਸੰਤ-ਬਾਣੀ ਵਿਚੋਂ ਯੋਗ-ਅਯੋਗ ਦੀ ਪਰਖ ਕਰਕੇ ਇਕ ਪ੍ਰਮਾਣਿਕ ਤੇ ਪਾਵਨ ਗ੍ਰੰਥ ਦਾ ਸੰਗ੍ਰਹਿ ਕਰਨਾ ਗੁਰੂ ਸਾਹਿਬ ਲਈ ਇਕ ਬਹੁਤ ਹੀ ਕਠਿਨ ਕਾਰਜ ਸੀ।ਪਰੰਤੂ ਗੁਰੂ ਅਰਜਨ ਦੇਵ ਜੀ ਨੇ ਆਪਣੇ ਰੂਹਾਨੀ ਅਨੁਭਵ, ਅਦਭੁਤ ਬੌਧਿਕ ਅਨੁਸ਼ਾਸਨ, ਅਣਥੱਕ ਮਿਹਨਤ ਅਤੇ ਪਰਮ-ਸਾਧਨਾ ਰਾਹੀ ਮਨੁੱਖੀ ਭਾਈਚਾਰੇ ਦੀ ਰੂਹਾਨੀ ਤੇ ਨੈਤਿਕ ਅਗਵਾਈ ਲਈ ਇਸ ਸਰਬਸਾਂਝੇ ਪਾਵਨ ਗ੍ਰੰਥ ਦੀ ਸੰਪਾਦਨਾ ਕੀਤੀ।ਭਾਈ ਗੁਰਦਾਸ ਜੀ ਨੇ ਇਸ ਬਾਣੀ ਨੂੰ ਆਪਣੇ ਕਰ-ਕਮਲਾਂ ਦੁਆਰਾ ਲਿਖਤੀ ਰੂਪ ਦਿਤਾ।

ਇਸ ਪਾਵਨ ਗ੍ਰੰਥ ਦੇ ਸੰਪੂਰਨ ਹੋਣ ਉਪਰੰਤ ਗੁਰੂ ਅਰਜਨ ਦੇਵ ਜੀ ਨੇ 1604 ਈ ਵਿਚ ਇਕ ਮਰਯਾਦਾ ਪੂਰਬਕ ਢੰਗ ਨਾਲ ਇਸ ਪਾਵਨ ਗ੍ਰੰਥ ਨੂੰ ਰਾਮਸਰ ਤੋਂ ਹਰਿਮੰਦਰ ਸਾਹਿਬ ਲਿਆਂਦਾ। ਭਾਈ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਅਨਨ ਭਗਤ ਸਨ, ਉਨ੍ਹਾਂ ਨੇ ਪੂਰੀ ਸ਼ਰਧਾ ਨਾਲ ਇਸ ਗ੍ਰੰਥ ਨੂੰ ਆਪਣੇ ਸੀਸ ਉਤੇ ਰਖਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਪਿਛੇ ਪਿਛੇ ਇਸ ਦੀ ਚੌਰ ਕੀਤੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਮੰਜੀ ਸਾਹਿਬ ’ਤੇ ਇਸ ਪਵਿਤਰ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਸਸ਼ੋਵਿਤ ਕੀਤਾ ਗਿਆ।ਗੁਰੂ ਅਰਜਨ ਦੇਵ ਜੀ ਅਤੇ ਦੂਜੇ ਸਾਰੇ ਸਿੱਖ ਸ਼ਰਧਾਲੂ ਥੱਲੇ ਫ਼ਰਸ਼ ’ਤੇ ਬੈਠੇ। ਬਾਬਾ ਬੁੱਢਾ ਜੀ ਨੇ ਪਹਿਲੇ ਗ੍ਰੰਥੀ ਵਜੋਂ ਪਹਿਲਾ ਵਾਕ ਉਚਾਰਿਆ:

ਸੰਤਾ ਕੇ ਕਾਰਜਿ ਆਪਿ ਖਲੋਇਆ॥

ਹਰਿ ਕੰਮੁ ਕਰਾਵਿਣ ਆਇਆ ਰਾਮ॥

ਸ੍ਰੀ ਆਦਿ ਗ੍ਰੰਥ ਸਾਹਿਬ ਜੀ ਨੂੰ ਆਪਣੇ ਤੋਂ ਵੀ ਉੱਚਾ ਦਰਜਾ ਦੇਣ ਅਤੇ ਇਸ ਪੋਥੀ/ਗ੍ਰੰਥ ਨੂੰ ਪਰਮੇਸ਼ਰ ਦਾ ਘਰ ਮੰਨਣ ਦੇ ਆਦੇਸ਼ ਦੀ ਪ੍ਰਮਾਣਿਕਤਾ ਸ੍ਰੀ ਆਦਿ ਗ੍ਰੰਥ ਦੇ ਪੰਨਾ 1226 ਉਤੇ ਦਰਜ ਮਿਲ ਜਾਂਦੀ ਹੈ:

ਪੋਥੀ ਪਰਮੇਸਰ ਦਾ ਥਾਨੁ॥

ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ॥

ਭਾਵ, ਇਹ ਪਾਵਨ ਗ੍ਰੰਥ ਉਸ ਪ੍ਰਮਾਤਮਾ ਦਾ ਘਰ ਹੈ ਜਿਹੜਾ ਵੀ ਵਿਅਕਤੀ ਉਸ ਪਾਰਬ੍ਰਹਮ ਦੀ ਪ੍ਰਸੰਸਾ ਸਾਧ ਸੰਗਤ ਨਾਲ ਮਿਲਕੇ ਕਰੇਗਾ ਭਾਵ ਕੀਰਤਨ ਰਾਹੀਂ ਗਾਵੇਗਾ, ਉਹ ਉਸ ਪੂਰਨ ਬ੍ਰਹਮ ਦਾ ਗਿਆਨ ਪ੍ਰਾਪਤ ਕਰੇਗਾ।

ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਗ੍ਰੰਥ ਵਿਚ ਆਪਣੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 115 ਸ਼ਬਦ ਜੋੜਕੇ 1708 ਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦੇ ਸਦੀਵੀਂ ਗੁਰੂ ਦਾ ਦਰਜਾ ਦਿਤਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਲ 1430 ਪੰਨੇ ਅਤੇ ਕੁਲ 5894 ਸ਼ਬਦ ਹਨ।ਸਮੂਹ ਬਾਣੀ 31 ਰਾਗਾਂ ਵਿਚ ਦਰਜ ਕੀਤੀ ਗਈ ਹੈ।ਰਾਗਾਂ ਅਨੁਸਾਰ ਹੀ ਸਮੁੱਚੀ ਬਾਣੀ ਨੂੰ ਤਰਤੀਬ ਦਿਤੀ ਗਈ ਹੈ।ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਭਾਰਤੀ ਸੰਸਕ੍ਰਿਤੀ ਦੀ ਉਸ ਭਾਵਨਾ ਨੂੰ ਪ੍ਰਦਰਸਿ਼ਤ ਕਰਦਾ ਹੈ ਜਿਹੜੀ ਘਟ ਘਟ ਅੰਦਰ ਉਸ ਪਾਰਬ੍ਰਹਮ ਦੇ ਹੋਣ ਦੀ ਤਸਦੀਕ ਕਰਦੀ ਹੈ ਅਤੇ ਹਰ ਤਰ੍ਹਾਂ ਦੇ ਜੁਲਮ, ਜਬਰ, ਸ਼ੋਸ਼ਣ ਅਤੇ ਵਿਤਕਰੇ ਦੇ ਵਿਰੁਧ ਜੂਝਣ ਅਤੇ ਮਨੁੱਖ ਦੀ ਮੁਕਤੀ ਦੇ ਪ੍ਰਵਚਨ ਦਾ ਸੰਚਾਰ ਕਰਦੀ ਹੈ।ਸਮੁੱਚੀ ਬਾਣੀ ਰਾਗ ਰਸ ਵਿਚ ਲਿਪਤ ਹੈ ਜਿਹੜੀ ਬਾਣੀ ਵਿਚਲੇ ਸਾਰ ਨਾਲ ਜੁੜਕੇ ਮਨੁੱਖ ਨੂੰ ਸਚਿਆਰਾ ਬਣਨ ਦੀ ਪ੍ਰੇਰਨਾ ਦਿੰਦੀ ਹੈ।ਇਹ ਸਚਿਆਰਾ ਮਨੁੱਖ ਵਾਸਤਵਿਕ ਸਥਿਤੀਆਂ ਦੇ ਪ੍ਰਸੰਗ ਅਤੇ ਲੋੜ ਅਨੁਸਾਰ ਸੰਤ ਵੀ ਹੈ ਸਿਪਾਹੀ ਵੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਲਿਖਤੀ ਗ੍ਰੰੰਥ ਹੀ ਨਹੀਂ ਸਗੋਂ ਇਕ ਜੀਵੰਤ ਗੁਰੂ (Living Guru) ਹੈ।ਸਾਮੀ ਧਰਮਾਂ ਦੇ ਲਿਖਤੀ ਗ੍ਰੰਥਾਂ ਦਾ ਦਰਜਾ ਉਨ੍ਹਾਂ ਦੇ ਪੈਗੰਬਰਾਂ ਤੋਂ ਨੀਵਾਂ ਹੈ ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਜੀਵੰਤ ਗੁਰੂ ਦਾ ਦਰਜਾ ਦੇ ਕੇ ਇਕ ਇਨਕਲਾਬੀ ਕਾਰਜ ਕੀਤਾ ਹੈ। ਇਹ ਪਾਵਨ ਗ੍ਰੰਥ ਸਿੱਖੀ ਅਤੇ ਸਿੱਖੀ ਧਰਮ ਦੀ ਸਭ ਤੋਂ ਵੱਡਾ ਰੂਹਾਨੀ ਸੱਤਾ (Spiritual Authority) ਹੈ। ਇਸ ਵਿਚਲਾ ਪ੍ਰਵਚਨ ਮਨੁੱਖ ਦੀਆਂ ਭੌਤਿਕ, ਅਧਿਭੌਤਿਕ ਅਤੇ ਪਰਾ-ਭੌਤਿਕ ਲੋੜਾਂ ਦੀ ਪੂਰਤੀ ਕਰਨ ਦਾ ਵਿਹਾਰਕ ਵਿਧਾਨ ਮੁੱਹਈਆਂ ਕਰਦਾ ਹੈ ਜਿਹੜਾ ਮਨੁੱਖ, ਸਮਾਜ ਅਤੇ ਪ੍ਰਕਿਰਤੀ ਵਿਚ ਆਪਸੀ ਸਾਂਝ ਤੇ ਸੰਤੁਲਨ ਪੈਦਾ ਕਰਕੇ ਇਨ੍ਹਾਂ ਨੂੰ ਇਕਸੁਰਤਾ ਵਿਚ ਬੰਨ੍ਹਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਪ੍ਰੇਮ ਦਾ ਸੰਦੇਸ਼ ਦਿੰਦੀ ਹੈ।ਇਹ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੋਈ ਸਰਬਸਾਂਝ ਅਤੇ ਸਰਬਤ ਦੇ ਭਲੇ ਦੀ ਕਾਮਨਾ ਕਰਦੀ ਹੈ।ਅੱਜ ਦਾ ਵਿਸ਼ਵ ਦੋ ਸਭਿਅਤਾਈ ਗੁੱਟਾਂ ਵਿਚ ਵੰਡਿਆ ਹੈ। ਇਕ ਪਾਸੇ ਪੂਰਾ ਈਸਾਈ ਸਮਾਜ ਹੈ ਦੂਜੇ ਪਾਸੇ ਪੂਰਾ ਇਸਲਾਮੀ ਤੇ ਸੀਨੋ ਸਮਾਜ। ਅਜਿਹੇ ਟਕਰਾ ਦੇ ਸਮਿਆ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਮਹਾਨ ਗ੍ਰੰਥ ਹੈ ਜਿਹੜਾ ਸੰਸਾਰ ਨੂੰ ਇਕ ਸਾਂਝੇ ਸਮਾਜ-ਸਭਿਆਚਾਰ ਦੀ ਪੁਨਰ ਸਿਰਜਣਾ ਦਾ ਸਾਰਥਕ ਤੇ ਵਿਹਾਰਕ ਮਾਡਲ ਦੇਣ ਦੇ ਸਮਰਥ ਹੈ।

ਹੋਰ ਪੜ੍ਹੋ : श्री गुरु नानक देव जी के त्रि-सूत्री सिद्धांत – 12 नवंबर 550वां प्रकाश वर्ष विशेष

The post ਗੁਰੂ ਮਾਨਿਓ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੂਰਬ ’ਤੇ ਵਿਸੇ਼ਸ਼) appeared first on राष्ट्रीय शिक्षा : शिक्षा में समाज प्रबोधन.

ਰਾਸ਼ਟਰੀ ਸਿੱਖਿਆ ਨੀਤੀ ਪਿਛਲੇ ਸਮੇਂ ਦੇ ਤਜ਼ਰਬਿਆਂ, ਵਰਤਮਾਨ ਦੀਆਂ ਚੁਣੌਤੀਆਂ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਈ ਗਈ ਹੈ: ਡੀ. ਰਾਮਕ੍ਰਿਸ਼ਨ ਰਾਓ
ਅਖਿਲ ਸਿੱਖਿਅਾ ਵਿਦਿਆ ਭਾਰਤੀੀਅਾ ਦੀ ਪੂਜਾ ਨਾਲ ਸਬੰਧਿਤ ਸ਼੍ਰੀ ਡੀ. ਰਾਮਕ੍ਰਿਸ਼ਨ ਰਾਓ ਦਾ ਪ੍ਰੈਸ

ਛੇ ਸਾਲਾਂ ਤੋਂ, ਅਕਾਦਮਿਕਾਂ, ਬੁੱਧੀਜੀਵੀਆਂ, ਚਿੰਤਕਾਂ, ਸਿੱਖਿਆ ਮਾਹਿਰਾਂ , ਪ੍ਰਬੰਧਕਾਂ ਅਤੇ ਹੋਰ ਸਿੱਖਿਆ ਖੇਤਰ ਦੇ ਲਾਭਪਾਤਰੀਆਂ ਨਾਲ ਵਿਚਾਰ ਵਟਾਂਦਰੇ, ਭੂਗੋਲਿਕ ਖੇਤਰ ਦੇ ਸੰਦਰਭ ਵਿੱਚ ਤਕਰੀਬਨ ਇੱਕ ਲੱਖ ਪਿੰਡਾਂ ਦੀ ਗੱਲਬਾਤ, ਕਈ ਸੈਮੀਨਾਰ-ਵਰਕਸ਼ਾਪਾਂ, ਵਿਚਾਰ ਵਟਾਂਦਰੇ ਅਤੇ ਇੱਕ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਰਾਸ਼ਟਰੀ ਸਿੱਖਿਆ ਨੀਤੀ -2020 ਭਾਰਤ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਲੋਕਾਂ ਦੇ ਹੱਥਾਂ ਵਿਚ ਉਪੱਲਬਧ ਹੈ। ਯਕੀਨਨ, ਇਹ ਇਕ ਤਬਦੀਲੀ ਵਾਲਾ ਅਤੇ ਨਵਾਂ ਰਸਤਾ ਬਣਾਉਣ ਵਾਲਾ ਕਦਮ ਹੈ,ਜਿਸ ਦੀ ਪੂਰਜੋਰ ਸਲਾਘਾ ਕੀਤੀ ਜਾਣੀ ਚਾਹੀਦੀ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਰਾਸ਼ਟਰੀ ਸਿੱਖਿਆ ਨੀਤੀ ਸਮੁੱਚੀ, ਏਕੀਕ੍ਰਿਤ, ਸਰਬ-ਵਿਆਪਕ ਅਤੇ ਉੱਚ ਪੱਧਰੀ ਸਿੱਖਿਆ ਵੱਲ ਇਕ ਮਜ਼ਬੂਤ ​​ਕਦਮ ਹੋਵੇਗਾ ਅਤੇ ਨਾਲ ਹੀ 21 ਵੀਂ ਸਦੀ ਵਿਚ ਲੋੜੀਂਦੇ ਹੁਨਰਾਂ ਅਤੇ ਮਨੁੱਖੀ-ਨਿਰਮਾਣ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕਰੇਗੀ। ਵਿੱਦਿਆ ਭਾਰਤੀ ਨੇ ਰਾਸ਼ਟਰੀ ਸਿੱਖਿਆ ਨੀਤੀ -2020 ਦਾ ਦਿਲੋਂ ਸਵਾਗਤ ਕਰਦੇ ਹੋਇਆਂ ਆਪਣਾ ਵਿਸ਼ਵਾਸ ਜ਼ਾਹਿਰ ਕੀਤਾ ਹੈ ਕਿ ਇਹ ਲੋਕਾਂ ਦੀ ਭਾਗੀਦਾਰੀ ਅਤੇ ਗਤੀਵਿਧੀਆਂ ਰਾਹੀਂ ਆਪਣੇ ਯਤਨਾਂ ਵਿਚ ਸਫਲ ਹੋਵੇਗੀ। ਰਾਸ਼ਟਰੀ ਸਿੱਖਿਆ ਨੀਤੀ ਦੇ ਮੁੱਖ ਬਿੰਦੂਆਂ ਵਿਚੋਂ, ਸਕੂਲ ਸਿੱਖਿਆ ਦੇ ਢਾਂਚੇ ਵਿਚ ਬੁਨਿਆਦੀ ਤਬਦੀਲੀ ਇਸ ਨੂੰ 5 + 3 + 3 + 4 ਬਣਾਉਣਾ ਹੈ।ਸਿੱਖਿਆ ਨੂੰ ਪੂਰਵ-ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਤੱਕ ਸਰਵਜਨਕ ਬਣਾਉਣਾ ਅਤੇ ਇਸਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਨਾ ਹੈ।

ਮੁੱਢਲੀ ਬਾਲ ਸਿੱਖਿਆ ਅਤੇ ਸੰਭਾਲ ਦਾ ਯੋਜਨਾਬੱਧ ਢਾਂਚਾ ਸਿੱਖਿਆ ਦਾ ਅਧਾਰ ਬਣਾਏਗਾ, ਨਾਲ ਹੀ ਸਿਹਤ ਸਿੱਖਿਆ, ਪੋਸ਼ਣ, ਸਵੈ-ਸਹਾਇਤਾ ਦੇ ਹੁਨਰਾਂ ਨੂੰ ਵਿਕਸਤ ਕਰਨ ਲਈ ਖੇਡਾਂ ਰਾਹੀਂ ਸਿੱਖਿਆ ਦੇ ਨਮੂਨੇ ਦਾ ਨਿਰਮਾਣ ਕਰੇਗਾ। ਦੇਸ਼ ਦੇ 10 ਲੱਖ ਆਂਗਣਵਾੜੀ ਕੇਂਦਰਾਂ ਵਿੱਚ ਸਿੱਖਿਆ ਨਾਲ ਜੁੜੇ ਲੱਗਭਗ 7ਕਰੋੜ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਵਿਚ ਮਦਦਗਾਰ ਹੋਵੇਗਾ।

ਸਿੱਖਿਆ ਦੇ ਬਹੁ-ਪੱਖੀ ਰਸਮੀ ਅਤੇ ਗੈਰ ਰਸਮੀ ਸੰਸਥਾਵਾਂ ਖੋਲ੍ਹਣ ਦੀ ਨਵੀਂ ਪ੍ਰਣਾਲੀ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਿਨਾਂ ਸਕੂਲ ਛੱਡਣ ਵਾਲੇ ਬੱਚਿਆਂ ਦੀ ਪ੍ਰਤੀਸ਼ਤ ਨੂੰ ਘਟਾਉਣ ਲਈ ਸਿੱਖਿਆ ਦੇ ਦਾਇਰੇ ਵਿਚ ਵਾਧਾ ਕਰਕੇ ਇਸ ਸਿੱਖਿਆ ਨੀਤੀ ਦਾ ਇਕ ਸ਼ਾਨਦਾਰ ਪਹਿਲੂ ਕਿਹਾ ਜਾਣਾ ਚਾਹੀਦਾ ਹੈ।ਇਸੇ ਤਰ੍ਹਾਂ ਬਰਾਬਰ ਅਤੇ ਸੰਮਲਿਤ ਸਿੱਖਿਆ ਦਾ ਰੂਪ, ਜਿਸ ਵਿਚ ਆਰਥਿਕ ਅਤੇ ਸਮਾਜਿਕ ਤੌਰ ‘ਤੇ ਪਛੜੇ ਵਰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜੋ ਕਿ ਸਕੂਲ ਸਿੱਖਿਆ ਵਿਚ ਪਾਏ ਪਾੜੇ ਨੂੰ ਖਤਮ ਕਰਨ ਲਈ ਇਕ ਮਹੱਤਵਪੂਰਣ ਕੋਸ਼ਿਸ਼ ਵੀ ਹੈ। ਜੀਵਨ ਲਈ ਜ਼ਰੂਰੀ ਹੁਨਰਾਂ ਅਤੇ ਕਾਬਲੀਅਤਾਂ ਦੇ ਵਿਕਾਸ ਦੁਆਰਾ ਭਾਰਤੀ ਭਾਸ਼ਾਵਾਂ ਦਾ ਵਿਕਾਸ, ਸਿੱਖਣ ਦੇ ਉਦੇਸ਼ਾਂ ਦੇ ਅਧਾਰ ਤੇ ਵਿਸ਼ਿਆਂ ਦੀ ਸ਼ਮੂਲੀਅਤ, ਵਿਗਿਆਨਕ ਸੋਚ ਦਾ ਵਿਕਾਸ, ਡਿਜੀਟਲ ਸਾਖਰਤਾ ਅਤੇ ਬਹੁਭਾਸ਼ਾਤਮਿਕ ਸਿਖਲਾਈ ਨਾਲ ਅੱਜ ਦੀ ਪੀੜ੍ਹੀ ਸਿਰਫ ਭਾਰਤ ਦੀਆਂ ਮੌਜੂਦਾ ਸਥਿਤੀਆਂ ਲਈ ਹੀ ਨਹੀਂ ਸਗੋਂ ਕਾਰਜ ਅਧਾਰਿਤ ਸਿਖਲਾਈ ਨਾਲ ਭਵਿੱਖ ਵਿੱਚ ਵੀ ਸਮਰੱਥ ਸਾਬਿਤ ਹੋਵੇਗੀ।

ਬਹੁ-ਪੱਖੀ ਮਾਪਦੰਡਾਂ ‘ਤੇ ਵਿਦਿਆਰਥੀ ਦੇ ਮੁਲਾਂਕਣ ਸੰਬੰਧੀ ਦਿਸ਼ਾ-ਨਿਰਦੇਸ਼ਾਂ ਵਿਚ ਤਬਦੀਲੀਆਂ ਇਸ ਪ੍ਰਣਾਲੀ ਨੂੰ ਸਿਰਫ ਮੁਲਾਂਕਣ ਲਈ ਇਮਤਿਹਾਨ ਦੀ ਬਜਾਏ, ਸਧਾਰਨ ਅਤੇ ਵਧੇਰੇ ਸਰਬਪੱਖੀ ਬਣਾ ਦੇਵੇਗਾ।ਇਸ ਨਵੀਨਤਾ ਦੇ ਚੰਗੇ ਨਤੀਜੇ ਝਲਕਣਗੇ.

ਸਿੱਖਿਆ ਦੇ ਖੇਤਰ ਨਾਲ ਜੁੜੇ] ਸ਼ਾਇਦ ਹਰ ਕੋਈ ਅਧਿਆਪਕ-ਸਿੱਖਿਆ ਵਿਚ ਤਬਦੀਲੀਆਂ ਦੀ ਉਡੀਕ ਕਰ ਰਿਹਾ ਸੀ. ਨਵੀਂ ਰਾਸ਼ਟਰੀ ਸਿੱਖਿਆ ਨੀਤੀ -2020 ਕਈ ਪੱਧਰਾਂ ‘ਤੇ ਸੰਕੇਤ ਕਰਦੀ ਹੈ ਕਿ ਸਰਬ ਵਿਆਪਕ ਰਾਸ਼ਟਰੀ ਪਾਠਕ੍ਰਮ 2021 ਤਕ ਅਧਿਆਪਕਾਂ ਦੀ ਸਿੱਖਿਆ ਵਿਚ ਕੁਝ ਮਹੱਤਵਪੂਰਨ ਸੁਧਾਰ ਲਿਆਏਗਾ.

ਉੱਚ ਸਿੱਖਿਆ ਵਿਚ ਵੀ ਕਈ ਤਬਦੀਲੀਆਂ ਦੀ ਉਡੀਕ ਕੀਤੀ ਗਈ ਸੀ. ਗ੍ਰੈਜੂਏਸ਼ਨ ਦੇ ਚਾਰ ਸਾਲਾਂ ਦੇ ਕੋਰਸ ਵਿਚ ਕਈਂਂ ਦਾਖਲੇ ਬਹੁ-ਵਿਕਲਪੀ ਦਿੱਤੇ ਜਾ ਰਹੇ ਹਨ ਜੋ ਵਿਦਿਆਰਥੀਆਂ ਲਈ ਇਕ ਬਿਹਤਰ ਵਿਕਲਪ ਹੋਣਗੇ. ਕਈ ਰੈਗੂਲੇਟਰੀ ਸੰਸਥਾਵਾਂ ਦਾ ਅਭੇਦ ਹੋਣਾ ਅਤੇ ਇਕ ਮਜ਼ਬੂਤ ​​ਰੈਗੂਲੇਟਰੀ ਸੰਸਥਾ ਦਾ ਗਠਨ ਵੀ ਇਕ ਸਵਾਗਤਯੋਗ ਕਦਮ ਹੈ। ਨਵੀਂ ਕੌਮੀ ਖੋਜ ਦੁਆਰਾ ਅਕਾਦਮਿਕ ਖੋਜ ਅਤੇ ਗੁਣਵੱਤਾ ਵਿਕਾਸ ਦੇ ਵੱਖ ਵੱਖ ਖੇਤਰਾਂ ਦਾ ਏਕੀਕਰਨ ਵੀ ਖੁਸ਼ੀ ਦੀ ਗੱਲ ਹੈ.

ਸਿੱਖਿਆ ਨੀਤੀ ਦਾ ਜਿਹੜਾ ਨਮੂਨਾ ਸਾਹਮਣੇ ਆਇਆ ਹੈ ਉਸਨੂੰ ਵੇਖਦਿਆਂ ਪ੍ਰਤੀਤ ਹੁੰਦਾ ਹੈ ਕਿ ਇਹ ਅਤੀਤ ਦੇ ਤਜ਼ਰਬਿਆਂ ਤੋਂ ਸਿੱਖ ਕੇ, ਮੌਜੂਦਾ ਚੁਣੌਤੀਆਂ ਨੂੰ ਸਮਝਦਿਆਂ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਸਿੱਖਿਆ ਨੀਤੀ, ਸਿੱਖਿਆ ਦੇ ਖੇਤਰ ਵਿਚ ਇਨਕਲਾਬੀ ਤਬਦੀਲੀਆਂ ਦੀਆਂ ਸੰਭਾਵਨਾਵਾਂ ਦਰਸਾਉਂਦੀ ਹੈ।1968 ਦੀ ਸਿੱਖਿਆ ਨੀਤੀ ਤੋਂ ਹੁਣ ਤੱਕ ਆਈਆਂ ਅੌਕੜਾ ਨੂੰ ਸਹੀ ਤਰ੍ਹਾਂ ਲਾਗੂ ਕਰਨਾ ਹੈ।ਵਿੱਦਿਆ ਭਾਰਤੀ ਇਸ ਰਾਸ਼ਟਰੀ ਸਿੱਖਿਆ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਗ ਨਾਲ ਲਾਗੂ ਕਰਨ ਵਿਚ ਲੋੜੀਂਦੇ ਸਹਿਯੋਗ ਦਾ ਭਰੋਸਾ ਦਿੰਦੀ ਹੈ ਅਤੇ ਸਾਰੇ ਸਬੰਧਿਤ ਸੰਸਥਾਵਾਂ, ਵਿਦਵਾਨਾਂ, ਬੁੱਧੀਜੀਵੀਆਂ, ਵਿਦਵਾਨ ਚਿੰਤਕਾਂ, ਵਿਦਵਾਨਾਂ, ਪ੍ਰਬੰਧਕਾਂ ਨੂੰ ਇਸ ਰਾਸ਼ਟਰੀ ਸਿੱਖਿਆ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਲੋੜੀਂਦੇ ਸਹਿਯੋਗ ਲਈ ਬੇਨਤੀ ਕਰਦੀ ਹੈ।

ਇਕ ਵਾਰ ਫਿਰ ਉਨ੍ਹਾਂ ਸਾਰਿਆਂ ਨੂੰ ਵਧਾਈ, ਜਿਨ੍ਹਾਂ ਨੇ ਸਰਕਾਰ ਦੁਆਰਾ ਰਾਸ਼ਟਰੀ ਹਿੱਤ ਵਿੱਚ ਕੀਤੇ ਇਸ ਮਹੱਤਵਪੂਰਣ ਉਪਰਾਲੇ ਲਈ ਰਾਸ਼ਟਰੀ ਸਿੱਖਿਆ ਨੀਤੀ -2020 ਨੂੰ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ।

The post ਰਾਸ਼ਟਰੀ ਸਿੱਖਿਆ ਨੀਤੀ ਪਿਛਲੇ ਸਮੇਂ ਦੇ ਤਜ਼ਰਬਿਆਂ, ਵਰਤਮਾਨ ਦੀਆਂ ਚੁਣੌਤੀਆਂ ਅਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਈ ਗਈ ਹੈ: ਡੀ. ਰਾਮਕ੍ਰਿਸ਼ਨ ਰਾਓ appeared first on राष्ट्रीय शिक्षा : शिक्षा में समाज प्रबोधन.